ਜਲੰਧਰ — ਅੱਜਕੱਲ੍ਹ ਬੱਚੇ ਤੋਂ ਲੈ ਕੇ ਬੁੱਢੇ ਤੱਕ ਹਰ ਕੋਈ 'ਸਮਾਰਟ ਫੋਨ' ਦਾ ਇਸਤੇਮਾਲ ਕਰਦਾ ਹੈ। 'ਸਮਾਰਟ ਫੋਨ' ਦੀ ਆਦਤ ਦਿਨੋਂ ਦਿਨ ਵੱਧਦੀ ਹੀ ਜਾ ਰਹੀ ਹੈ। ਲੋਕ ਆਪਣੀ ਕੀਮਤੀ ਜ਼ਿੰਦਗੀ ਦਾ ਕਾਫੀ ਸਾਰਾ ਸਮਾਂ ਇਸ ਤੇ ਹੀ ਬਿਤਾਉਂਦੇ ਹਨ। ਔਰਤਾਂ ਵੀ ਸੋਸ਼ਲ ਮੀਡਿਆ, ਈ ਮੇਲ ਅਤੇ ਮੈਸੇਜ 'ਤੇ ਕਈ ਘੰਟੇ ਲਗਾ ਦਿੰਦੇ ਹਨ। ਪਤੀ ਵੀ ਇਸ ਗੱਲ ਨੂੰ ਕਈ ਵਾਰ ਦੇਖ ਚੁੱਕੇ ਹੁੰਦੇ ਹਨ ਇਸ ਦੇ ਕਾਰਣ ਹੀ ਕਈ ਵਾਰ ਰਿਸ਼ਤਿਆਂ 'ਚ ਦੂਰੀ ਵੀ ਆ ਜਾਂਦੀ ਹੈ। ਜੇਕਰ ਤੁਹਾਡੇ ਰਿਸ਼ਤੇ 'ਚ ਕੁਝ ਇਸ ਤਰ੍ਹਾਂ ਦਾ ਹੋ ਰਿਹਾ ਹੈ ਤਾਂ ਇਸ ਲਈ ਜ਼ਿੰਮੇਦਾਰ 'ਸਮਾਰਟ ਫੋਨ' ਹੀ ਹੈ।
ਹਾਲ 'ਚ ਹੀ ਹੋਈਆ ਖੋਜਾਂ 'ਚ ਇਲ ਗੱਲ ਸਾਹਮਣੇ ਆਈ ਹੈ ਕਿ ਔਰਤਾਂ ਬਹੁਤ ਜ਼ਿਆਦਾ ਹੀ 'ਸਮਾਰਟ ਫੋਨ' ਦੀ ਵਰਤੋਂ ਕਰ ਰਹੀਆਂ ਹਨ। ਇਸ ਲਈ ਔਰਤਾਂ ਇਸ ਗੱਲ ਨੂੰ ਮੰਨ ਵੀ ਰਹੀਆਂ ਹਨ। ਕਈ ਔਰਤਾਂ ਤਾਂ ਇਹ ਵੀ ਕਹਿ ਦਿੰਦੀਆਂ ਹਨ ਕਿ ਉਹ ਹਫਤੇ ਲਈ ਪਤੀ ਤੋਂ ਤਾਂ ਦੂਰ ਰਿਹ ਸਕਦੀਆਂ ਹਨ ਪਰ 'ਸਮਾਰਟ ਫੋਨ' ਤੋਂ ਦੂਰ ਨਹੀਂ ਰਹਿ ਸਕਦੀਆਂ। ਇਕ ਖੋਜ ਤੋਂ ਇਹ ਵੀ ਪਤਾ ਲੱਗਾ ਹੈ ਕਿ 'ਸਮਾਰਟ ਫੋਨ' ਦਾ ਜ਼ਿਆਦਾ ਇਸਤੇਮਾਲ ਕਰਨ ਵਾਲੇ ਲੋਕ ਆਪਣੇ ਪਰਿਵਾਰ ਤੋਂ ਦੂਰ ਹੁੰਦੇ ਜਾ ਰਹੇ ਹਨ। ਇਸ ਨਾਲ ਅੱਖਾਂ 'ਤੇ ਵੀ ਅਸਰ ਪੈਂਦਾ ਹੈ। ਇਸ ਦੇ ਨਾਲ ਵਿਅਕਤੀ ਦਾ ਗਿਆਨ ਅਤੇ ਦੋਸਤ ਤਾਂ ਜ਼ਰੂਰ ਵੱਧ ਜਾਂਦੇ ਹਨ ਪਰ ਇਸ ਨਾਲ ਸਮਾਜਿਕ ਵਿਵਹਾਰ 'ਚ ਕਮੀ ਦੇਖੀ ਗਈ ਹੈ ਬੱਚੇ ਵੀ ਆਪਣੇ ਨੇੜੇ ਦੇ ਰਿਸ਼ਤਿਆਂ ਦੀ ਅਹਿਮੀਅਤ ਨੂੰ ਭੁੱਲ ਚੁੱਕੇ ਹਨ।
ਹਵਾਈ ਯਾਤਰਾ ਦੌਰਾਨ 'ਫਲਾਈਟ ਅਟੇਂਡੈਂਟ' ਆਪਣਾ ਹੱਥ ਪਿੱਛੇ ਕਿਉਂ ਰੱਖਦੇ ਹਨ ?
NEXT STORY